ਗੁਰਮਤਿ ਸੰਗੀਤ ਇੱਕ ਵਿਲੱਖਣ ਸੰਗੀਤਕ ਪ੍ਰੰਪਰਾ ਹੈ ਜੋ ਪੰਜ ਸਦੀਆਂ ਪੁਰਾਣੀ ਹੈ , ਇਹ ਸਿੱਖ ਧਰਮ ਦਾ ਅਨਿੱਖੜਵਾਂ ਹਿੱਸਾ ਹੈ , ਸਾਡੇ ਪਹਿਲੇ ਗੁਰੂ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਆਪ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸੰਗੀਤਕ ਸਾਥੀ ਚੁਣਿਆ ਅਤੇ ਉਹਨਾਂ ਨੂੰ ਨਾਲ ਲੈ ਕੇ ਆਪ ਜੀ ਨੇ ਰੱਬ ਦੇ ਪਿਆਰੇ ਸੰਦੇਸ਼ ਨੂੰ ਦੁਨੀਆਂ ਤੱਕ ਪੁਚਾਇਆ , ਇਸ ਪਰੰਪਰਾ ਵਿਚ ਹੋਰ ਵਾਧਾ ਕਰਦਿਆਂ ਬਾਕੀ ਗੁਰੂ ਸਾਹਿਬਾਨਾਂ ਨੇ ਇਸ ਨੂੰ ਸਿੱਖ ਧਰਮ ਦੀ ਪੱਕੀ ਪਰੰਪਰਾ ਵਿਚ ਸ਼ਾਮਿਲ ਕੇ ਦਿੱਤਾ , ਸੋ ਅੱਜ ਸ਼ਬਦ ਕੀਰਤਨ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਅਤੇ ਮਰਿਯਾਦਾ ਹੈ , ਨਾਲ ਹੀ ਇਸ ਨੂੰ ਹਰ ਸਿੱਖ ਨੂੰ ਅਪਨਾਉਣ ਦੀ ਹਦਾਇਤ ਵੀ ਗੁਰੂ ਸਾਹਿਬਾਨਾਂ ਨੇ ਕਰ ਦਿੱਤੀ ਹੈ, ਸੋ ਹਰ ਸਿੱਖ ਦਾ ਮੁਖ ਉਦੇਸ਼ ਬਣਦਾ ਹੈ ਕੇ ਇਸ ਵਿਦਿਆ ਨੂੰ ਹਾਸਿਲ ਕਰੇ |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਦਾਸ ਮੱਖਣ ਸਿੰਘ ਆਪ ਜੀ ਲਈ ਗੁਰੂ ਉਪਦੇਸ਼ ਨੂੰ ਕਮਾਉਂਦਿਆਂ ਇਕ ਗੁਰਮਤਿ ਸੰਗੀਤ ਅਕੈਡਮੀ ਸ਼ੁਰੂ ਕਰਨ ਜਾ ਰਿਹਾ ਹੈ , ਜਿਸ ਵਿਚ ਰਾਗ, ਲਾਈਟ ਕੀਰਤਨ ਅਤੇ ਪ੍ਰਚਲਤ ਰੀਤ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕੇ ਅੱਜ ਸਾਡੇ ਰੁਝੇਵਿਆਂ ਨੂੰ ਮੁਖ ਰੱਖ ਕੇ ਨਵੀਂ ਤਕਨੀਕ ਦਾ ਸਹਾਰਾ ਲੈਂਦਿਆਂ ਇਸ ਕੋਰਸ ਨੂੰ ਆਪ ਜੀ ਘਰ ਬੈਠੇ ਹੀ ਕਰ ਸਕਦੇ ਹੋ |
ਵਧੇਰੇ ਜਾਣਕਾਰੀ ਲਈ ਆਪ ਜੀ ਸਾਡੇ ਦਿੱਤੇ ਲਿੰਕ ਨੂੰ ਜਾ ਦਿੱਤੇ ਹੋਏ ਵਾਹਟਸੱਪ ਬਟਨ ਰਾਹੀਂ ਜਾਣਕਾਰੀ ਹਾਸਿਲ ਕਰ ਸਕਦੇ ਹੋ, ਧੰਨਵਾਦ
Bhai Makhan Singh